Today: July 31, 2010
Editorials




ਇੱਕ ਝਾਤ ਪਿਛਲੇ ਸਾਲ ’ਤੇ

Published January 08, 2010

ਅਦਾਰਾ ਪੰਜਾਬੀ ਪੱਤ੍ਰਿਕਾ ਆਪਣੇ ਪਾਠਕਾਂ ਸਨੇਹੀਆਂ, ਮਿੱਤਰਾਂ, ਲਿਖਾਰੀ ਅਤੇ ਵਪਾਰੀ ਸੱਜਣਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਪੇਸ਼ ਕਰਦਾ ਹੋਇਆ ਆਸ ਕਰਦਾ ਹੈ ਕਿ ਭਵਿੱਖ ਵਿੱਚ ਵੀ ਤੁਹਾਡਾ ਸਾਰਿਆਂ ਦਾ ਸਮਰਥਨ ਅਤੇ ਸਹਿਯੋਗ, ਪਿਆਰ ਅਤੇ ਸਤਿਕਾਰ ਪਹਿਲਾਂ ਨਾਲੋਂ ਕਈ ਗੁਣਾ ਵਧ ਪ੍ਰਾਪਤ ਹੋਵੇਗਾ ।
ਸ਼ਾਲਾ ! ਸੰਸਾਰ ਵਿੱਚ ਸਾਂਤੀ ਅਤੇ ਖੁਸ਼ਹਾਲੀ ਦਾ ਦੌਰ ਚੱਲੇ ।

ਬੀਤਿਆ ਸਾਲ ਕਈ ਅਜਿਹੀਆਂ ਘਟਨਾਵਾਂ ਨੂੰ ਜਨਮ ਦੇ ਕੇ ਲੰਘਿਆ, ਜਿਨ੍ਹਾਂ ਦਾ ਅਸਰ ਆਗਾਮੀ ਸਾਲਾਂ ’ਚ ਵੀ ਦਿਖਣ ਨੂੰ ਮਿਲਦਾ ਰਹੇਗਾ। ਓਬਾਮਾ ਨੇ 2009 ਵਿਚ 21 ਜਨਵਰੀ ਨੂੰ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼-ਕੌਮ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਕੇ ਸੰਯੁਕਤ ਰਾਜ ਅਮਰੀਕਾ ਦੇ ਪਹਿਲੇ ਕਾਲੇ ਮੁਖੀ ਬਣਨ ਦਾ ਰਿਕਾਰਡ ਕਾਇਮ ਕੀਤਾ। ਬਾਅਦ ਵਿਚ ਅਕਤੂਬਰ ਮਹੀਨੇ ਵਿਚ ਜਦੋਂ ਇਸੇ ਓਬਾਮਾ ਨੂੰ ਨੋਬਲ ਸਨਮਾਨ (ਸ਼ਾਂਤੀ) ਦੇਣ ਦਾ ਐਲਾਨ ਹੋਇਆ ਤਾਂ ਕਈਆਂ ਦੇ ਦੰਦਾਂ ਵਿਚ ਉਗਲਾਂ ਫਸ ਗਈਆਂ। ਪਾਕਿਸਤਾਨ ’ਚ ਹਿੰਸਾ ਦੀਆਂ ਘਟਨਾਵਾਂ ਨੇ ਪੇਸ਼ਾਵਰ, ਲਾਹੌਰ ਅਤੇ ਇਸਲਾਮਾਬਾਦ ਨੂੰ ਝੰਜੋੜ ਸੁੱਟਿਆ।
ਪੰਜਾਬ ਵਿਚ ਇਸ ਸਾਲ ਪਹਿਲਾਂ ਤਾਂ ਜਲੰਧਰ ਵਿਚ ਇਕ ਡੇਰਾ ਮੁਖੀ ਦਾ ਵਿਦੇਸ਼ ਦੀ ਧਰਤ, ਸਪੇਨ, ਵਿਚ ਕਤਲ ਹੋਇਆ ਤੇ ਫਿਰ ਇਸ ਦਾ ਪ੍ਰਭਾਵ ਜਲੰਧਰ ਅਤੇ ਦੁਆਲੇ ਦੇ ਇਲਾਕਿਆਂ ਵਿਚੋਂ ਬਾਹਰ ਨੂੰ ਫੈਲਦਾ ਹੋਇਆ ਸਮੁੱਚੇ ਪੰਜਾਬ ਵਿਚ ਦਿਖਾਈ ਦਿੱਤਾ। ਕਈ ਦਿਨ ਵਿਦਿਅਕ ਅਦਾਰੇ ਅਤੇ ਹੋਰ ਸਰਕਾਰੀ ਸੰਸਥਾਵਾਂ ਨੂੰ ਤਾਲੇ ਲੱਗੇ ਰਹੇ ਅਤੇ ਇਹ ਅੱਗ ਅਜੇ ਚੰਗੀ ਤਰ੍ਹਾਂ ਬੁਝੀ ਨਹੀਂ ਸੀ, ਕਿ ਲੁਧਿਆਣਾ ਵਿਚ ਨੂਰਮਹਿਲੀਏ ਦੇ ’’ਭਈਏ” ਅਤੇ ਸਿੱਖ ਸ਼ਰਧਾਲੂ ਆਪਸ ਵਿਚ ਟਕਰਾ ਗਏ ਅਤੇ ਇਸ ਵਿਚ ਇੱਕਾ-ਦੁੱਕਾ ਜਾਨਾਂ ਵੀ ਗਈਆਂ। ਅਕਾਲੀ ਸਰਕਾਰ ਆਉਣ ’ਤੇ ਹੀ ਅਜਿਹੇ ਦੰਗੇ-ਫਸਾਦ ਕਿਉਂ ਭਟਕਦੇ ਹਨ, ਇਹ ਸਮਾਜ ਸ਼ਾਸ਼ਤਰੀਆਂ ਅਤੇ ਰਾਜਸੀ ਚਿੰਤਕਾਂ ਲਈ ਇਕ ਨਵਾਂ ਪ੍ਰਸ਼ਨ ਹੈ?
ਸਾਲ ਦੀਆਂ ਤਰਕਾਲਾਂ ਦੌਰਾਨ ਕੋਪਨਹੇਗਨ ’ਚ ਦੁਨੀਆਂ ਵਿਚ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਤਾਪਮਾਨ ਦੀ ਸਮੱਸਿਆ ’ਤੇ ਵਿਚਾਰ ਤਾਂ ਹੋਈ, ਪਰ ਦੁੱਖ ਦੀ ਗੱਲ ਇਹ ਹੈ ਕਿ ਕਿਸੇ ਵੀ ਠੋਸ ਕਾਰਜ ਨੀਤੀ ’ਤੇ ਨਹੀਂ ਪਹੁੰਚਿਆ ਗਿਆ। ਅਮੀਰ ਦੇਸ਼ ਆਪਣੀ ਜ਼ਿੰਮੇਵਾਰੀ ਉਠਾਉਣ ਤੋਂ ਇਨਕਾਰੀ ਰਹੇ। ਦਿੱਲੀ ਦੀ ਏਕਤਾ ਚੌਧਰੀ ਨੇ ਮਿਸ ਯੂਨੀਵਰਸ ਲਈ ਭਾਗ ਲਿਆ, ਪਰ ਖਾਲੀ ਹੱਥ ਆਉਣਾ ਪਿਆ। ਮਾਰਚ ਵਿਚ ਪਾਕਿਸਤਾਨ ਵਿਚ ਕ੍ਰਿਕਟ ਮੈਚ ਖੇਡਣ ਗਈ ਸ੍ਰੀਲੰਕਾ ਦੀ ਟੀਮ ’ਤੇ ਹੋਏ ਹਮਲੇ ਨਾਲ ਕ੍ਰਿਕਟ ਜਗਤ ਕੰਬ ਉਠਿਆ। ਉਲੰਪਿਕ ਵਿਚ ਕਾਂਸੀ ਤਮਗਾ ਜਿੱਤਣ ਵਾਲੇ ਮੁੱਕੇਬਾਜ਼ ਵਿਜੇਂਦਰ ਸਿੰਘ ਅਤੇ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਚਾਰ ਵਾਰ ਵਿਸ਼ਵ ਚੈˆਪੀਅਨ ਰਹੇ ਮੁੱਕੇਬਾਜ਼ ਮੈਰੀਕਾਮ ਨੂੰ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦਿੱਤਾ ਗਿਆ।
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਮਰੀਕਾ ਦੀ ਚਾਰ-ਦਿਨਾ ਯਾਤਰਾ ਦੌਰਾਨ ਕਈ ਅਹਿਮ ਸਮਝੌਤਿਆਂ ’ਤੇ ਦਸਤਖਤ ਕਰਕੇ ਆਏ ਅਤੇ ਓਬਾਮਾ ਦੇ ਦੇਸ਼-ਮੁਖੀ ਬਣਨ ਬਾਅਦ ਵਾਈਟ ਹਾਊਸ ਦੇ ਮਹਿਮਾਨ ਬਣਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ। ਸ੍ਰੀ ਲੰਕਾ ਵਿਚ ਲਿੱਟੇ ਦਾ ਸਫਾਇਆ ਅਤੇ ਪ੍ਰਭਾਕਰਨ ਦੀ ਮੌਤ ਸਾਲ ਦੀ ਸਭ ਤੋਂ ਵੱਡੀ ’’ਫ਼ੌਜੀ” ਖ਼ਬਰ ਬਣੀ। ਨੇਪਾਲ ਵਿਚ ਪ੍ਰਚੰਡ ਦੀ ਅਗਵਾਈ ਵਿਚ ਬਣੀ ਮਾਓਵਾਦੀ ਸਰਕਾਰ ਦਾ 4 ਮਈ ਨੂੰ ਪਤਨ ਹੋ ਗਿਆ।
ਸਵਾਈਨ ਫਲੂ ਦਾ ਕਹਿਰ ਇਸ ਸਾਲ ਦਾ ਸਭ ਤੋਂ ਵੱਡਾ ’’ਸਿਹਤ ਖ਼ਤਰਾ” ਸੀ ਅਤੇ ਇਸ ਨੇ ਹਜ਼ਾਰਾਂ ਜਾਨਾਂ ਲਈਆਂ, ਖਾਸ ਕਰਕੇ ਅਮਰੀਕਾ ਅਤੇ ਯੂਰਪ ਵਿਚ, ਅਤੇ ਉਧਰੋਂ ਇਹ ਬਿਮਾਰੀ ਭਾਰਤ ਨੇ ਵੀ ਆਯਾਤ ਕੀਤੀ। ਸੱਤਿਅਮ ਦਾ ਘੋਟਾਲਾ ਇਸ ਸਾਲ ਸੁਰਖ਼ੀਆਂ ਵਿਚ ਰਿਹਾ, ਜਦੋਂ ਗਲਤ-ਮਲਤ ਅੰਕੜੇ ਪੇਸ਼ ਕਰਕੇ ਵੀ ਰਾਮਾਲਿੰਗਾ ਰਾਜੂ ਨੇ ਕਰੋੜਾਂ ਨਹੀਂ ਖਰਬਾਂ ਰੁਪਏ ਕਮਾਏ। ਫ਼ਿਲਮ ’’ਸਲੱਮਡੌਗ ਮਿਲੇਨੀਅਰ” ਨੂੰ ਅੱਠ ਆਸਕਰ ਸਨਮਾਨ ਮਿਲੇ। ਡਾ. ਮਨਮੋਹਨ ਸਿੰਘ ਮੁੜ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਦਿੱਲੀ ਹਾਈਕੋਰਟ ਨੇ ਸਮਲਿੰਗਤਾ ਨੂੰ ਅਪਰਾਧ ਦੇ ਵਰਗ ਤੋਂ ਹਟਾਇਆ। ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਕਰੋੜਾਂ ਰੁਪਏ ਡਕਾਰਨ ਦੇ ਦੋਸ਼ ਵਿਚ ਫੜੇ ਗਏ। ਪੌਪ ਸਟਾਰ ਮਾਈਕਲ ਜੈਕਸਨ ਦੀ ਰਹੱਸਮਈ ਮੌਤ ਹੋਈ। ਝਾਰਖੰਡ ਮੁਕਤੀ ਮੋਰਚਾ ਦੇ ਮੋਢੀ ਅਤੇ ਚਰਚਿਤ ਰਾਜਸੀ ਨੇਤਾ ਸ਼ਿਬੂ ਸੋਰੇਨ ਝਾਰਖੰਡ ਦੇ ਸੱਤਵੇਂ ਮੁੱਖ ਮੰਤਰੀ ਬਣੇ।
ਤਿਲੰਗਾਨਾ ਨੂੰ ਰਾਜ ਬਣਾਉਣ ਦਾ ਜ਼ੋਰ ਪਾ ਕੇ ਟੀ. ਆਰ. ਐਸ. ਪਾਰਟੀ ਦਾ ਸਿਰਕੱਢ ਆਗੂ ਹੈਦਰਾਬਾਦ ਵਿਚ ਧਰਨਾ ਮਾਰ


Added 2010-01-06 18:13:18

Modified 2010-01-06 18:13:18




<    Displaying 1-1 of 1 Articles    >    Page:


PassPort Login




©2010 The Punjabi Patrika. All Rights Reserved.


Last Modified: 2010-04-30 10:08:30
022mxo(801mns.008)
ver : 1.0.0