| Similar Articles | Articles by this Reporter | |
| Contact Reporter | Tell-a-friend |
ਮਨੁੱਖ ਦਾ ਇਹ ਸੁਭਾਅ ਰਿਹਾ ਹੈ ਕਿ ਇਹ ਜਦੋਂ ਵੀ ਕਿਸੇ ਮਨਲੁਭਾਉਂਦੀ ਚੀਜ਼ ਨੂੰ ਵੇਖਦਾ ਤਾਂ ਇਸ ਦਾ ਜੀਅ ਕਰਦਾ ਕਿ ਇਹ ਇਸ ਨੂੰ ਦੁਬਾਰਾ ਫੇਰ ਦੇਖੇ। ਕਲਾਕਾਰ ਲੋਕ ਉਸ ਦਾ ਚਿੱਤਰ ਬਨਾਉਣ ਲੱਗ ਪੈˆਦੇ। ਦੂਸਰੇ ਮਨੁੱਖਾਂ ਜਿਨ੍ਹਾਂ ਦੀ ਸ਼ਖਸੀਅਤ ਪ੍ਰਭਾਵਿਤ ਕਰਦੀ ਜਾਂ ਬਹੁਤ ਪਿਆਰੇ ਲਗਦੇ, ਮਨੁੱਖ ਉਨ੍ਹਾਂ ਦੇ ਚਿੱਤਰ ਬਣਾਉਂਦਾ। ਲਾਚਾਰ ਵਿਅਕਤੀਆਂ ਦੇ ਦੁੱਖ, ਯਾਦਗਾਰੀ ਪਲਾਂ ਅਤੇ ਖੁਸ਼ੀ ਦੀਆਂ ਘੜੀਆਂ ਨੂੰ ਕਲਾਕਾਰ ਲੋਕ ਭਿੰਨ-ਭਿੰਨ ਅੰਦਾਜ਼ ਤੇ ਹਾਵ-ਭਾਵ ਭਰਪੂਰ ਚਿੱਤਰਾਂ ਦੇ ਰੂਪ ਵਿੱਚ ਪ੍ਰਗਟਾਉਣ ਦੀ ਕੋਸ਼ਿਸ਼ ਕਰਦੇ। ਮਨੁੱਖ ਦੀ ਹਮੇਸ਼ਾ ਇਹ ਇੱਛਾ ਹੁੰਦੀ ਕਿ ਉਹ ਬੀਤਦੇ ਜਾ ਰਹੇ ਸਮੇਂ ਨੂੰ ਕਿਸ ਤਰ੍ਹਾਂ ਰੋਕ ਕੇ ਚਿੱਤਰ ਦੇ ਰੂਪ ਵਿੱਚ ਖੜ੍ਹਾ ਕਰ ਦੇਵੇ। ਪੁਰਾਤਨ ਗੁਾਫਾਵਾਂ ਵਿੱਚ ਬਣੇ ਚਿੱਤਰ ਮਨੁੱਖ ਦੀ ਇਸ ਮਾਨਸਿਕ ਹਾਲਤ ਦਾ ਹੀ ਵਰਨਣ ਕਰਦੇ ਹਨ। ਇਨ੍ਹਾਂ ਚਿੱਤਰਾਂ ਦੇ ਕਲਾਕਾਰ ਆਪਣੀ ਮੁਹਾਰਤ ਨੂੰ ਵਰਤ ਕੇ ਹਰ ਤਰ੍ਹਾਂ ਦੀ ਸਥਿਤੀ ਨੂੰ ਚਿੱਤਰਾਂ ਦੇ ਰੂਪ ਵਿੱਚ ਪੇਸ਼ ਕਰ ਦਿੰਦੇ ਸਨ। ਪਰੰਤੂ ਫਿਰ ਵੀ ਲੰਘ ਚੁੱਕੇ ਸਮੇਂ ਦੀ ਕਿਸੇ ਸਥਿਤੀ ਦਾ ਚਿੱਤਰ ਤਿਆਰ ਕਰਨਾ ਕਾਫੀ ਔਖਾ ਕਾਰਜ ਹੁੰਦਾ ਸੀ। ਨਾਲੇ ਚਿੱਤਰਾਂ ਨੂੰ ਬਨਾਉਣ ਦਾ ਕੰਮ ਕਿਹੜਾ ਹਰ ਵਿਅਕਤੀ ਦੇ ਬਸ ਦੀ ਗੱਲ ਹੰਦੀ ਸੀ? ਮਨੁੱਖ ਦਾ ਮਨ ਲੂਰੀਆਂ ਲੈˆਦਾ ਰਹਿੰਦਾ ਕਿ ਉਹ ਖੁਸ਼ੀ-ਗਮੀ ਦੇ ਪਲਾਂ ਨੂੰ ਕਿਸੇ ਨਾ ਕਿਸੇ ਤਰੀਕੇ ਸਾਂਭ ਲਵੇ ਤਾਂ ਜੋ ਦੁਬਾਰਾ ਫਿਰ ਉਹ ਇਨ੍ਹਾਂ ਨੂੰ ਵੇਖ ਕੇ ਯਾਦਾਂ ਤਾਜ਼ੀਆਂ ਕਰ ਸਕੇ।
ਸੈˆਕੜੇ ਵਰ੍ਹਿਆਂ ਦੇ ਤਜ਼ਰਬਿਆਂ, ਪ੍ਰਯੋਗਾਂ, ਤਕਨੀਕੀ ਬਦਲਾਅ ਅਤੇ ਤਰੱਕੀਆਂ ਦੇ ਫਲਸਰੂਪ ਅਜੋਕਾ ਕੈਮਰਾ ਹੋਂਦ ਵਿੱਚ ਆਇਆ, ਜਿਸ ਨਾਲ ਫੋਟੋਗ੍ਰਾਫਿਕ ਪੇਪਰ ਉੱਪਰ ਸਥਾਈ ਤਸਵੀਰਾਂ ਬਨਾਉਣ ਦੀ ਮੁਹਾਰਤ ਹਾਸਲ ਹੋਈ। ਜੇਕਰ ਕੈਮਰੇ ਦੀ ਕਾਢ ਦੇ ਇਤਿਹਾਸਕ ਉੱਤੇ ਨਜ਼ਰ ਮਾਰੀਏ ਤਾਂ 12ਵੀਂ ਸਦੀ ਦੇ ਮੁੱਢ ਤੋਂ ਹੀ ਲੋਕ ਕਾਗਜ਼ ਉੱਪਰ ਸ਼ਕਲ ਦਾ ਹੂ ਬੁ ਹੂ ਉਤਾਰ ਤਿਆਰ ਕਰਨ ਲਈ ਇੱਕ ਕੈਮਰਾ ਉਬਸਕੂਅਰਾ ਨਾਂ ਦਾ ਉਪਕਰਨ ਵਰਤਦੇ ਆ ਰਹੇ ਹਨ। 1568 ਈ. ਵਿੱਚ ਡੇਨਾਈਲੋ ਬਾਰਬੇਰੋ ਨਾਂ ਦੇ ਵਿਅਕਤੀ ਨੇ ਇਸ ਉਪਰਕਨ ਵਿੱਚ ਇੱਕ ਛੋਟਾ ਵੱਡਾ ਹੋ ਸਕਣ ਵਾਲਾ ਸੁਰਾਖ ਅਤੇ ਲੈੱਨਜ਼ ਫਿਟ ਕੀਤਾ। ਇਸ ਨਾਲ ਤਿਆਰ ਹੋਣ ਵਾਲੀ ਤਸਵੀਰ ਦੀ ਸਪੱਸ਼ਟਤਾ ਵਿੱਚ ਕਾਫੀ ਵਾਧਾ ਹੋਇਆ।
ਮੁੱਢਲਾ ਕੈਮਰਾ ਤਿਆਰ ਕਰਨ ਦਾ ਸਿਹਰਾ ਫਰਾਂਸ ਦੇ ਜੋਸਫ ਨਾਈਪਕੇ ਨੂੰ ਜਾਂਦਾ ਹੈ। 1816 ਈ. ਵਿੱਚ ਤਿਆਰ ਹੋਏ ਇਸ ਕੈਮਰੇ ਨੂੰ ਭਾਵੇਂ ਬੇਢੰਗਾ ਜਿਹਾ ਹੀ ਮੰਨਿਆ ਜਾਂਦਾ ਹੈ, ਪਰੰਤੂ ਅਸਲ ਵਿੱਚ ਤਾਂ ਇਸ ਦੇ ਈਜ਼ਾਦ ਹੋਣ ਨਾਲ ਅਜੋਕੀ ਫੋਟੋਗ੍ਰਾਫੀ ਦੀ ਨੀਂਹ ਰੱਖੀ ਗਈ ਸੀ। ਪਹਿਲਾ ਡੱਬੇ ਬੰਦ ਕੈਮਰਾ ਮਾਰਕੀਟ ਵਿੱਚ 1888 ਈ. ਵਿੱਚ ਆਇਆ। ਨੇਗੈਟਿਵ ਤੋਂ ਪਾਜ਼ਿਟਿਵ ਬਨਾਉਣ ਦਾ ਗਿਆਨ ਤਾਂ ਸਭ ਤੋਂ ਪਹਿਲਾਂ ਵਿਲੀਅਮ ਟੇਲਬੋਟ ਨੂੰ ਹੀ ਪ੍ਰਾਪਤ ਹੋਇਆ।
PassPort Login