| Similar Articles | Articles by this Reporter | |
| Contact Reporter | Tell-a-friend |
28 ਫਰਵਰੀ 2010
ਪ੍ਰਕਾਸ਼ ਸਿੰਘ ਬਾਦਲ,
ਮੁੱਖ ਮੰਤਰੀ ਪੰਜਾਬ ਨਿਵਾਸ,
ਮਕਾਨ ਨੰ: 45, ਸੈਕਟਰ-2,
ਚੰੜੀਗੜ੍ਹ।
ਵਿਸ਼ਾ:- ਸਬੂਤ ਦੇਵੋ ਕਿ ਤੁਹਾਡਾ ਪੁੱਤਰ ਅਤੇ ਤੁਹਾਡੇ ਵਿਧਾਇਕ ਤੁਹਾਡੇ ਨਿੰਅਤਰਣ ਵਿੱਚ ਹਨ।
ਵਿਧਾਨ ਸਭਾ ਵਿੱਚ ਗਰਮੀਆਂ ਵਿੱਚ ਹੋਈ ਸ਼ਾਬਦਿਕ ਗਾਲੀ ਗਲੋਚ ਅਤੇ ਸਿਆਲਾਂ ਵਿੱਚ ਉਛਾਲੀਆਂ ਪੱਗਾਂ ਅਤੇ ਉਹ ਸਾਰੇ ਵਿਘਨ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਜੋ ਸਾਲ 2009 ਵਿੱਚ ਦੇਖਣ ਵਿੱਚ ਆਏ, ਉਹਨਾਂ ਦੀ ਛਵੀ ਦਿਮਾਗ ਵਿੱਚ ਅਜ਼ੇ ਵੀ ਤਾਜ਼ੀ ਹੈ। ਮੈਨੂੰ ਜਾਪਦਾ ਹੈ ਕਿ ਇਹ ਪੁੱਛਣ ਦਾ ਸਮਾਂ ਆ ਗਿਆ ਹੈ ਕਿ ਇਸ ਰਾਜ ਦਾ ਮੁੱਖ ਮੰਤਰੀ ਅਤੇ ਆਪਣੀ ਪਾਰਟੀ ਦਾ ਨੇਤਾ ਹੋਣ ਸਦਕਾ ਤੁਸੀਂ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰੋਗੇ ਕਿ ਇਸ ਸਤਰ ਵਿੱਚ ਅਜਿਹਾ ਪਤਨ ਦੇਖਣ ਵਿੱਚ ਨਾ ਆਵੇ।
ਮੈˆ ਇਹ ਗੱਲ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਪਿਛਲੇ ਸਤਰ ਵਿੱਚ ਤੁਸੀਂ ਅਤੇ ਤੁਹਾਡੀ ਪਾਰਟੀ ਨੇ ਇਹ ਭਰਪੂਰ ਕੋਸ਼ਿਸ਼ ਕੀਤੀ ਕਿ ਲੁਧਿਆਣੇ ਦੀ ਖ਼ਰਾਬ ਕਾਨੂੰਨ ਵਿਵਸਥਾ ਦੇ ਮਾਮਲਿਆਂ ਤੋਂ ਸਾਰਿਆਂ ਦਾ ਧਿਆਨ ਹਟਾਇਆ ਜਾ ਸਕੇ ਤੇ ਕੁੱਝ ਅਜਿਹਾ ਕੀਤਾ ਜਾਵੇ ਕਿ ਇਸ ਵਿਸੇ ਦੀ ਗੰਭੀਰ ਆਰਥਿਕ ਹਾਲਤ ਉਤੇ ਜਿਨ੍ਹਾਂ ਸਵਾਲਾਂ ਨੂੰ ਪੁੱਛਣ ਦੀ ਵਿਰੋਧੀ ਪਾਰਟੀ ਇੰਤਜ਼ਾਰ ਵਿੱਚ ਹੈ, ਉਹਨਾਂ ਤੋਂ ਛੁਟਕਾਰਾ ਪਾਇਆ ਜਾ ਸਕੇ। ਇਕ ਬਜੁਰਗ ਤਜਰਬੇਕਾਰ ਸਿਆਸਤਦਾਨ ਅਤੇ ਦੇਸ਼ ਦੇ ਲੰਬੇ ਸਮੇਂ ਤੋਂ ਚਲੇ ਆ ਰਹੇ ਨੇਤਾ ਦੀ ਹੈਸੀਅਤ ਵਿੱਚ, ਮੈਨੂੰ ਵਿਸ਼ਵਾਸ ਹੈ ਕਿ ਇਸ ਬਾਰ ਤੁਸੀਂ ਅਤੇ ਤੁਹਾਡੀ ਪਾਰਟੀ ਇਸ ਚੁਣੋਤੀ ਭਰੇ ਸਮੇਂ ਵਿੱਚ ਡੱਟ ਕੇ ਖੜੋਗੇਂ ਅਤੇ ਇਮਾਨਦਾਰ ਉੱਤਰ ਦੇਣ ਤੋਂ ਨਹੀਂ ਕਤਰਾਉਗੇਂ।
ਕੀ ਤੁਸੀਂ ਆਪਣੇ ਪੁੱਤਰ ਅਤੇ ਚਾਪਲੂਸ ਵਿਧਾਇਕਾਂ ਤੋਂ ਉਸੇ ਪੱਧਰ ਦਾ ਵਧੀਆ ਆਚਰਣ ਅਤੇ ਸਪੱਸ਼ਟਤਾ ਸੁਨਿਸ਼ਚਿਤ ਕਰਨ ਵਿਚ ਸਫ਼ਲ ਹੋ ਸਕੋਂਗੇ ਜਾਂ ਨਹੀਂ, ਇਹ ਇੱਕ ਅਲੱਗ ਗੱਲ ਹੈ। ਇਹ ਘਿਨੌਣੀਆਂ ਹਰਕਤਾਂ ਇਸ ਗੱਲ ਦਾ ਸਪਸ਼ਟ ਉਦਾਹਰਣ ਹਨ ਕਿ ਪੱਦ ਰਹਿਤ ਅਕਾਲੀ ਵਿਧਾਇਕ ਕਿਸ ਢੰਗ ਨਾਲ ੳਸ ਵਿਅਕਤੀ ਤੇ ਆਪਣੀ ਸਾਖ਼ ਜਮਾਂਉਣ ਦੀ ਕੋਸ਼ਿਸ਼ ਕਰਦੇ ਹਨ ਜੋ ਆਪ ਪੰਜਾਬ ਵਿੱਚ ਹਿੰਸਕ ਘਟਨਾਵਾਂ ਦੀ ਗੁੰਝਲਦਾਰ ਭੁੂਮਿਕਾ ਨੂੰ ਨਿਭਾਉਂਦਾ ਹੈਂ। ਵਿਪੱਖ ਦੇ ਨੇਤਾ ਦੇ ਖਿਲਾਫ਼ ਕੀਤੇ ਗਏ ਵਿਸੇ ਅਧਿਕਾਰ ਕਾਰਵਾਈ ਦੇ ਉਲਘੰਣ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਇਸ ਤੱਥ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ ਕਿ ਕਾਂਗਰਸ ਵਿਧਾਨ ਸਭਾ ਦਲ ਨੇ ਪਿਛਲੇ ਵਿਧਾਨ ਸਭਾ ਸਤਰਾਂ ਦੇ ਮੁਕਾਬਲੇ ਕਿਸੇ ਵੱਖਰੇ ਢੰਗ ਨਾਲ ਵਿਵਹਾਰ ਨਹੀ ਕੀਤਾ। ਜੋ ਕੁਝ ਵੀ ਦਸੰਬਰ 2009 ਵਿੱਚ ਹੋਇਆ ਉਹ ਮੇਰੇ ਅਣਜਾਣ ਵਿਧਾਇਕ ਸਹਿ-ਕਰਮੀਆਂ ਤੇ ਰਚਿਆ ਇਕ ਪੂਰਵ ਵਿਚਾਰਤ ਮਨਸੂਬਾ ਸੀ।
ਮੈਨੂੰ ਪੂਰੀ ਉਮੀਦ ਹੈ ਕਿ ਪਿਛਲੇ ਸਤਰ ਵਿੱਚ ਅਸਫਲ ਹੋਣ ਤੋ ਬਾਅਦ, ਇਸ ਸਮੇ ਤੁਸੀ ਆਪਣੀ ਪਾਰਟੀ ਦੇ ਰੁਕਾਵਟ ਪੈਦਾ ਕਰਨ ਵਾਲੇ ਤੱਤਾਂ ਵੱਲ ਆਪਣੇ ਉੱਚੇ ਅਹੁਦੇ ਦਾ ਪ੍ਰਯੋਗ ਕਰੋਗੇ ਅਤੇ ਉਨ੍ਹਾਂ ਤੱਤਾਂ ਨੂੰ ਜੋ ਸਦਨ ਦੇ ਕਾਰਜ ਵਿੱਚ ਵਿਘਨ ਪਾਉਦੇ ਹਨ, ਰੋਕੋਗੇ। ਸ਼ਾਇਦ ਇਕ ਵਾਰ ਤੁਸੀ ਪੰਜਾਬ ਦੇ ਸੰਪੂਰਨ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ?ਬਾਦਲ ਸਦਨ? ਤੇ ਆਪਣੀ ਇਕ ਪਿਤਾ ਰੂਪੀ ਛਵੀ ਦਾ ਪ੍ਰਯੋਗ ਕਰੋਗੇ ਅਤੇ ਆਪਣੇ ਮੰਤਰੀਆਂ, ਵਿਧਾਇਕਾਂ ਅਤੇ ਆਪਣੇ ਪੁੱਤਰ ਨੂੰ ਉਨ੍ਹਾਂ ਦੇ ਅਹੁਦਿਆਂ ਦੇ ਅਨੁਕੂਲ ਆਚਰਣ ਕਰਨ ਦਾ ਨਿਰਦੇਸ਼ ਦੇਵੋਗੇ। ਜਦ ਤੋ ਸੁਖਬੀਰ ਬਾਦਲ ਸਦਨ ਵਿੱਚ ਦਾਖਲ ਹੋਇਆ ਹੈ ਵਾਤਾਵਰਨ ਵਿੱਚ ਸਪੱਸ਼ਟ ਤੌਰ ਤੇ ਗਿਰਾਵਟ ਆਈ ਹੈ ਜਿਸ ਦਾ ਅਕਸ ਰਾਜ ਦੀਆਂ ਬਾਕੀ ਥਾਵਾਂ ਵਿੱਚ ਹੋ ਰਹੀਆਂ ਘਟਨਾਵਾਂ ਵਿੱਚ ਵੀ ਸਪੱਸ਼ਟ ਦਿਖਾਈ ਦਿੰਦਾ ਹੈ।
ਯਕੀਨੀ ਤੌਰ ਤੇ ਵਧੇਰੇ ਲੋਕ ਇਹ ਵਿਚਾਰ ਰੱਖਦੇ ਹਨ ਕਿ ਫੇਰ ਸਦਨ ਦੀਆਂ ਗਤੀਵਿਧੀਆਂ ਨੂੰ ਭੰਗ ਕਰਨ ਦੀ ਤੁਸੀ ਇਜਾ ਦਿਉਗੋ ਕਿਉਂਕਿ ਇਹ ਤੁਹਾਡੇ ਹਿੱਤ ਵਿੱਚ ਹੈ ਕਿ ਇਸ ਦੀਵਾਲੀਆ ਹੋ ਚੁੱਕੇ ਰਾਜ ਦੇ ਹਿੱਤ ਵਿੱਚ ਪੁੱਛੇ ਜਾ ਸਕਣ ਵਾਲੇ ਪ੍ਰਸ਼ਨਾਂ ਤੋ ਬਚਿਆ ਜਾ ਸਕੇ। ਅਜਿਹਾ ਤੁਸੀ ਪੰਜਾਬ ਦੇ ਲੋਕਾਂ ਨੂੰ ਭਰਮ ਵਿੱਚ ਪਾਉਣ ਵਾਲੇ ਬਜਟ ਨੂੰ ਪੇਸ਼ ਕਰਨ ਉਪਰੰਤ ਕਰੋਗੇ।
ਹੁਣ ਤਾ ਇਹ ਦੇਖਣਾ ਬਾਕੀ ਹੈ ਕਿ ਕੀ ਅਜਿਹੀਆਂ ਅਫ਼ਵਾਹਾਂ ਸੱਚ ਸਾਬਤ ਹੋਣਗੀਆਂ? ਮੈਨੂੰ ਉਮੀਦ ਹੈ ਕਿ ਪੰਜਾਬ ਦੇ ਹਿੱਤ ਵਿੱਚ ਅਜਿਹਾ ਨਾ ਹੋਵੇ ਅਤੇ ਆਉਣ ਵਾਲੇ ਬਜਟ ਸਤਰ ਦੀ ਕਾਰਵਾਈ ਰੁਕਾਵਟ ਤੋ ਬਿਨਾਂ ਪੂਰੀ ਤਰ੍ਹਾਂ ਪਾਰਦਰਸ਼ੀ ਹੁੰਦਿਆਂ ਪੰਜਾਬ ਨੂੰ ਹੋਰ ਸਮਰੱਥ ਅਤੇ ਸਾਂਤੀ ਪੂਰਨ ਦਿਸ਼ਾਂ ਵੱਲ ਲਿਜਾਣ ਦੇ ਮਕਸਦ ਨਾਲ ਸੰਪੰਨ ਹੋਵੇ।
ਸਦਨ ਦੇ ਵਿੱਚ ਅਤੇ ਬਾਹਰ ਤੁਹਾਡੇ ਵੱਲੋ ਕਾਂਗਰਸ ਤੇ ਬਰਪਾਈ ਹਿੰਸਾ ਨੂੰ ਭੁਲਾਇਆ ਨਹੀ ਜਾ ਸਕਦਾ। ਪ੍ਰਸਾਸ਼ਨ ਵਿੱਚ ਪਰਿਵਰਤਨ ਦੇ ਨਾਲ ਅਸੀ ਇਕ ਸਖ਼ਤ ਅਤੇ ਕਰਾਰਾ ਪ੍ਰਹਾਰ ਕਰਨ ਦੀ ਕੋਸ਼ਿਸ਼ ਕਰਨ ਦੇ ਚਾਹਵਾਨ ਹੋਵਾਂਗੇ।
ਤੁਹਾਡਾ ਵਿਸ਼ਵਾਸਪਾਤਰ,
(ਜੱਸੀ ਖੰਗੂੜਾ)
ਵਿਧਾਇਕ ਹਲਕਾ ਕਿਲਾ ਰਾਏਪੁਰ
PassPort Login